ਹੇਠਾਂ ਲਿਖੇ ਜਾਨ ਵਾਲੇ ਵਰਕੇ ਸੰਖੇਪ ਵਿੱਚ ਇਕ ਕਹਾਣੀ ਨੂੰ ਬਿਆਨ ਕਰਦੇ ਹਨ l ਇਹ ਕਹਾਣੀ ਵੀਂ ਉਹਨਾਂ ਅੱਛੀਆਂ ਕਹਾਣੀਆਂ ਵਾਂਗੂ ਹੈ ਜਿਨਾਂ ਨੂੰ ਅਸੀਂ ਸੁਣਦੇ ਜਾਂ ਪੜਦੇ ਹਾਂ, ਪਰ ਜਿਨ੍ਹਾਂ ਜਿਆਦਾ ਤੁਸੀਂ ਪੜ੍ਹੋਗੇ ਉਨ੍ਹਾਂ ਹੀ ਤੁਸੀਂ ਅਹਿਸਾਸ ਕਰੋਗੇ ਕੀ ਇਹ ਕੋਈ ਅੱਡ ਕਹਾਣੀ ਨਹੀਂ ਹੈ – ਇਹ ਇੱਕ ਕਹਾਣੀ ਹੈ l ਇਹ ਸਾਨੂੰ ਸਾਰੀਆ ਨੂੰ ਸਮਝਾਉਣੀ ਹੈ l ਇਹ ਸਾਨੂੰ ਮਜਬੂਰ ਕਰ ਦਿੰਦੀ ਹੈ ਸੋਚਨ ਲਈ ਕੀ ਅਸੀਂ ਕੋਣ ਹਾਂ ਅਤੇ ਅਸੀਂ ਕੀ ਬਣ ਸਕਦੇ ਹਾਂ l ਅਤੇ ਇਸ ਲਈ...
ਕਹਾਣੀ ਦੀ ਸ਼ੁਰੂਆਤ ਪਰਮੇਸ਼ੁਰ ਤੋਂ ਹੁੰਦੀ ਹੈ, ਜੋ ਹਮੇਸ਼ਾ ਤੋਂ ਹੈ। ਓਹ ਸਦਾ ਤੋਂ ਸੀ ਅਤੇ ਅੱਜ ਵੀ ਉਸ ਤਰ੍ਹਾਂ ਦਾ ਹੀ ਹੈ। ਜੇ ਇਹ ਗੱਲ ਸਾਨੂੰ ਸਮਝ ਨਹੀਂ ਆਉਂਦੀ ਤਾਂ ਇਸ ਦਾ ਕਾਰਨ ਇਹ ਹੈ ਕਿ ਉਹ ਕਿਸੇ ਦੀ ਵੀ ਪੂਰਨ ਸਮਝ ਤੋਂ ਪਰੇ ਹੈl
ਸੁਰੂਆਤ ਵਿੱਚ, ਪਰਮੇਸ਼ੁਰ ਨੇ ਜੋ ਕੁਝ ਬੋਲਿਆ ਉਸ ਤਰ੍ਹਾਂ ਹੋ ਗਿਆ। ਉਸ ਦੇ ਹੁਕਮ ਨਾਲ ਹੀ ਇਸ ਜਗਤ ਦੀ ਰਚਨਾ ਹੋਈ ਅਤੇ ਨਾਟਕੀ ਢੰਗ ਨਾਲ ਆਕਾਸ਼ ਗੰਗਾ, ਤਾਰੇ ਅਤੇ ਗ੍ਰਹਿ ਪ੍ਰਗਟ ਹੋ ਗਏ – ਜਿਸ ਵਿੱਚ ਧਰਤੀ ਵੀ ਸੀ, ਜਿਸ ਵਿੱਚ ਸਵਰਗ ਦਾ ਸਿੱਧ ਬਗੀਚਾ ਵੀ ਸੀ ਜਿਸ ਨੂੰ ਅਦਨ ਆਖਿਆ ਗਿਆ। ਸਾਰੀ ਰਚਨਾ ਵਿੱਚ ਉਸ ਦੀ ਸਭ ਤੋਂ ਉੱਤਮ ਰਚਨਾ ਇਕ ਮਨੁੱਖ ਅਤੇ ਇਕ ਅੋਰਤ ਸਨ। ਪਰਮੇਸ਼ੁਰ ਨੇ ਆਦਮ ਅਤੇ ਹਵਾ ਨੂੰ ਉਹ ਰੂਪ ਦਿੱਤਾ ਸੀ ਕਿ ਉਹ ਪਰਮੇਸ਼ੁਰ ਨੂੰ ਪ੍ਰਤੀਬਿੰਬਿਤ ਕਰਨ। ਉਨ੍ਹਾਂ ਦੀ ਰਚਨਾ ਇਸ ਮਕਸਦ ਨਾਲ ਕੀਤੀ ਗਈ ਸੀ ਕਿ ਉਹ ਆਪਣੇ ਪਰਮੇਸ਼ੁਰ ਦੀ ਅਰਾਧਨਾ ਕਰਨ, ਉਸ ਨੂੰ ਪ੍ਰੇਮ ਕਰਨ ਅਤੇ ਉਸ ਦੀ ਸੇਵਾ ਕਰਨ, ਅਤੇ ਉਸ ਦੇ ਨਾਲ ਰਿਸ਼ਤੇ ਦੇ ਕਾਰਨ ਅਨੰਦਿਤ ਰਹਿਣ।
ਪਰਮੇਸ਼ੁਰ ਦੀ ਰਚਨਾ ਅਨੁਸਾਰ, ਸਾਰੀ ਰਚਨਾ ਇੱਕ ਰੂਪਤਾ ਵਿੱਚ ਸੀ ਅਤੇ ਬਿਲਕੁਲ ਉਸੇ ਤਰ੍ਹਾਂ ਦੀ ਸੀ ਜਿਵੇਂ ਇਸ ਨੂੰ ਹੋਣਾ ਚਾਹੀਦਾ ਸੀl ਉਸ ਵੇਲੇ ਕੋਈ ਦੁੱਖ ਨਹੀਂ ਸੀ, ਅਤੇ ਨਾ ਹੀ ਕੋਈ ਬਿਮਾਰੀ ਸੀ, ਅਤੇ ਨਾ ਹੀ ਮੌਤ ਸੀl ਸਾਰੀ ਸ੍ਰਿਸ਼ਟੀ ਵਿੱਚ ਸੰਪੂਰਨ ਪ੍ਰੇਮ, ਅਪਣੱਤ ਅਤੇ ਪਰਮੇਸ਼ੁਰ ਦਾ ਸਬੰਧ ਮਨੁੱਖ ਨਾਲ ਸੀ, ਅਤੇ ਆਦਮ ਹਵਾ ਦਾ ਵੀ ਆਪਸ ਦੇ ਵਿੱਚ ਸਬੰਧ ਸੀl ਪਰ ਇਕ ਦੁਖਦਾਈ ਘਟਨਾ ਵਾਪਰੀ...
ਆਦਮਤੋਂ ਅਤੇ ਹਵਾ ਪਰਮੇਸ਼ੁਰ ਦੇ ਬਰਾਬਰ ਹੋਣ ਤੋਂ ਕਾਫੀ ਦੂਰ ਸਨ ਫਿਰ ਵੀ ਪਰਮੇਸ਼ੁਰ ਨੇ ਆਦਮ ਅਤੇ ਹਵਾ ਨੂੰ ਅਦਨ ਦੇ ਬਾਗ ਵਿੱਚ ਹਰੇਕ ਚੀਜ਼ ਦਾ ਅਧਿਕਾਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਆਤੋਂ ਪਣੀ ਮਨਪਸੰਦ ਜਗ੍ਹਾ ਉੱਤੇ ਰੱਖਿਆ ਸੀl ਪਰਮੇਸ਼ੁਰ ਨੇ ਤਾਂ ਉਨ੍ਹਾਂ ਨੂੰ ਅਜਾਦੀ ਦਿੱਤੀ ਸੀ ਕਿ ਉਹ ਧਰਤੀ ਉਤੇ ਆਪਣਾ ਅਧਿਕਾਰ ਰੱਖਣ, ਪਰ ਇੱਕ ਹੁਕਮ ਦਿੱਤਾ ਸੀ ਕਿ ਇੱਕ ਖਾਸ ਦਰਖਤ ਦਾ ਫਲ ਨਾ ਖਾਣl ਇਕ ਦਿਨ ਪਰਮੇਸ਼ੁਰ ਦੇ ਦੁਸ਼ਮਨ ਨੇ, ਜੋ ਅਕਾਸ਼ ਤੋਂ ਡੇਗਿਆ ਗਿਆ ਦੂਤ ਸੀ, ਜਿਸ ਦਾ ਨਾਮ ਸ਼ਤਾਨ ਸੀ, ਜੋ ਖੁਦ ਪਰਮੇਸ਼ੁਰ ਬਨਣਾ ਚਾਹੁੰਦਾ ਸੀ, ਸੱਪ ਦਾ ਰੂਪ ਧਾਰਣ ਕਰਕੇ ਆਦਮ ਅਤੇ ਹਵਾ ਦੇ ਨਾਲ ਝੂਠ ਬੋਲਿਆl ਉਸ ਨੇ ਧੋਖੇ ਨਾਲ ਉਨ੍ਹਾਂ ਨੂੰ ਇਹ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਕਿ ਪਰਮੇਸ਼ੁਰ ਚੰਗਾ ਨਹੀਂ ਹੈ ਅਤੇ ਉਸ ਦੇ ਮਨ ਵਿੱਚ ਉਨ੍ਹਾਂ ਲਈ ਕੋਈ ਖਾਸ ਰੂਚੀ ਨਹੀਂ ਸੀl ਨਤੀਜਾ ਇਹ ਹੋਇਆ ਕਿ ਜਾਣਦੇ ਹੋਏ ਪਰਮੇਸ਼ੁਰ ਦੀ ਆਗਿਆ ਦੀ ਉਲੰਘਣਾ ਕਰ ਦਿੱਤੀl ਵਿਰੋਧਤਾ ਦੇ ਕਾਰਨ, ਆਦਮ ਅਤੇ ਹਵਾ ਨੇ ਭਲੇ ਬੁਰੇ ਦੇ ਗਿਆਨ ਦੇ ਬਿਰਛ ਦਾ ਫਲ ਖਾ ਲਿਆ, ਇਹ ਦੱਸਦੇ ਹੋਏ ਕਿ ਸਹੀ ਗਲਤ ਬਾਰੇ ਫੈਸਲਾ ਉਹ ਲੈਣਗੇ, ਪਰਮੇਸ਼ੁਰ ਨਹੀਂl
ਉਨ੍ਹਾਂ ਦੇ ਕੰਮ ਦਾ ਨਤੀਜਾ ਬਹੁਤ ਭਿਆਨਕ ਸੀ! ਜਿਵੇਂ ਇਕ ਜ਼ਹਿਰੀਲਾ ਤੱਤ ਸਭ ਕੁਝ ਨਸ਼ਟ ਕਰ ਦਿੰਦਾ ਹੈ, ਇਕ ਵਿਸ਼ਾਣੂ ਵਾਂਗ ਪਾਪ ਨੇ ਰਚਨਾ ਵਿੱਚ ਅਤੇ ਆਦਮ ਅਤੇ ਹਵਾ ਦੇ ਮਨ ਵਿੱਚ ਪ੍ਰਵੇਸ਼ ਕਰ ਲਿਆl ਪਾਪ, ਦੁਖ ਅਤੇ ਪੀੜਾ ਨੇ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਪ੍ਰਵੇਸ਼ ਕੀਤਾ; ਪਰਮੇਸ਼ੁਰ ਦੀ ਰਚਨਾ ਦੀ ਸੂਰਤ ਵਿਗੜ ਗਈl ਅਸੀਂ ਸਭ ਲੜਾਈਆਂ, ਗ਼ਰੀਬੀ, ਬਿਮਾਰੀਆਂ, ਲਾਲਚ ਅਤੇ ਬਦਨਾਮੀ ਦੀਆਂ ਕਹਾਣੀਆਂ ਸੁਣਦੇ ਹਾਂ ਜੋ ਜਗਤ ਵਿੱਚ ਆਮ ਹਨl ਇਹ ਸਭ ਪਾਪ ਦਾ ਹੀ ਨਤੀਜਾ ਹੈ।
ਜਦ ਅਸੀਂ ਆਦਿ ਦੀ ਰਚਨਾ ਜਿਸ ਵਿੱਚ ਸਿੱਧਤਾ ਅਤੇ ਪ੍ਰੇਮ ਸੀ, ਦੇ ਬਾਰੇ ਸੋਚਦੇ ਹਾਂ ਤਾਂ ਵੇਖਦੇ ਹਾਂ ਕਿ ਪਾਪ ਨੇ ਉਨ੍ਹਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ, ਜਿਸ ਦੇ ਬਾਰੇ ਕਦੇ ਖ਼ਵਾਬ ਵੀ ਨਹੀਂ ਲਿਆ ਗਿਆ ਸੀl ਜ਼ਰਾ ਆਪਣੇ ਬਦਲੇ ਦੀ ਭਾਵਨਾ ਦੇ ਬਾਰੇ ਸੋਚੋ, ਉਸ ਝੂਠ ਦੇ ਬਾਰੇ ਸੋਚੋ ਜੋ ਅੱਜ ਅਸੀਂ ਬੋਲਦੇ ਹਾਂ, ਉਨ੍ਹਾਂ ਸੋਚਾਂ ਦੇ ਬਾਰੇ ਵਿਚਾਰ ਕਰੋ ਜਿਨ੍ਹਾਂ ਨੂੰ ਅਸੀਂ ਮੂੰਹ ਨਾਲ ਵੀ ਕਦੇ ਨਹੀਂ ਬੋਲ ਸਕਦੇl ਈਮਾਨਦਾਰੀ ਨਾਲ ਆਪਣੇ ਦਿਲਾਂ ਨੂੰ ਫਰੋਲੋ ਤਾਂ ਸਚਿਆਈ ਪ੍ਰਗਟ ਹੋ ਜਾਵੇਗੀ ਕਿ ਅਸੀਂ ਸਭ ਦੋਸ਼ੀ ਹਾਂ, ਹਰੇਕ ਨੇ ਪਾਪ ਕੀਤਾ ਹੈ, ਅਤੇ ਨਤੀਜਾ ਸਰੀਰਕ ਮੌਤ ਤੋਂ ਵੀ ਵੱਧ ਹੈ, ਅਰਥਾਤ ਪ੍ਰੇਮੀ ਪਰਮੇਸ਼ੁਰ ਤੋਂ ਆਤਮਿਕ ਦੂਰੀ, ਦੁੱਖ ਅਤੇ ਮੁਸੀਬਤl ਇਸ ਕਾਰਨ ਸਾਨੂੰ ਆਪਣੇ ਆਪ ਤੋਂ ਇੱਕ ਪ੍ਰਸ਼ਨ ਪੁੱਛਣ ਦੀ ਜਰੂਰਤ ਹੈ: ਕੀ ਕੁਝ ਕੀਤਾ ਜਾ ਸਕਦਾ ਹੈ? ਕੀ ਕੋਈ ਆਸ ਹੈ ?
ਨਤੀਜਾ ਇਹ ਹੋਇਆ, ਪਰਮੇਸ਼ੁਰ ਨੇ ਆਦਮ ਅਤੇ ਹਵਾ ਨੂੰ ਉਨ੍ਹਾਂ ਦੇ ਪਾਪ ਦੇ ਕਾਰਨ ਅਦਨ ਦੇ ਬਾਗ ਵਿੱਚੋਂ ਕੱਢ ਦਿੱਤਾ ਅਤੇ ਮਨੁੱਖਜਾਤੀ ਨੂੰ ਛੁਟਕਾਰਾ ਅਤੇ ਆਸ ਦੇਣ ਦਾ ਵਾਇਦਾ ਕੀਤਾ। ਉਸ ਨੇ ਇਹ ਵਾਇਦਾ ਕੀਤਾ ਕਿ ਉਨ੍ਹਾਂ ਦੇ ਵੰਸ਼ ਵਿਚੋਂ ਇੱਕ ਆਵੇਗਾ ਅਤੇ ਮਨੁੱਖਜਾਤੀ ਨੂੰ ਪਾਪ ਤੋਂ ਮੁਕਤੀ ਦੇਵੇਗਾl ਕਈ ਪੀੜ੍ਹੀਆਂ ਤੱਕ, ਪਰਮੇਸ਼ੁਰ ਨੇ ਇਸ ਮਨੁੱਖ ਲਈ ਰਾਹ ਬਣਾਇਆ ਕਿ ਉਹ ਮਨੁੱਖਜਾਤੀ ਦਾ ਮੁਕਤੀਦਾਤਾ ਬਣੇ। ਉਸ ਦੇ ਜਨਮ, ਜੀਵਨ ਅਤੇ ਮੌਤ ਨੂੰ ਕਈ ਸ਼ਤਾਬਦੀਆਂ ਪਹਿਲਾਂ ਹੀ ਬਾਈਬਲ ਵਿੱਚ ਲਿੱਖ ਦਿੱਤਾ ਗਿਆ ਸੀ। ਸਚਿਆਈ ਇਹ ਹੈ ਕਿ ਬਾਈਬਲ ਇਸ ਮਨੁੱਖ ਵੱਲ ਹੀ ਇਸ਼ਾਰਾ ਕਰਦੀ ਹੈ ਜੋ ਸਾਰੇ ਮਾਨਵ ਇਤਿਹਾਸ ਦਾ ਕੇਂਦਰ ਬਿੰਦੂ ਹੈl ਉਸ ਦੇ ਆਉਣ ਦਾ ਮਕਸਦ “ਗੁਆਚੇ ਹੋਏ ਨੂੰ ਭਾਲਣ ਅਤੇ ਬਚਾਉਣ” ਦਾ ਸੀ (ਲੂਕਾ 19:10)। ਸੋ, ਉਹ ਕੌਣ ਸੀ ?
ਵਾਇਦਾ ਕੀਤਾ ਗਿਆ ਮੁਕਤੀਦਾਤਾ ਪਰਮੇਸ਼ੁਰ ਸੀl ਲਗਭਗ 2000 ਸਾਲ ਪਹਿਲਾਂ ਹੀ ਪਰਮੇਸ਼ੁਰ ਮਨੁੱਖ ਰੂਪ ਵਿੱਚ ਯਿਸੂ ਮਸੀਹ ਬਣ ਕੇ ਆਇਆ, ਤਾਂ ਕਿ ਪੁਰਾਣੇ ਨੇਮ ਵਿੱਚ ਕੀਤੀਆਂ ਗਈਆਂ ਭਵਿੱਖਵਾਣੀਆਂ ਪੂਰੀਆਂ ਜੋ ਸਕਣl ਯਿਸੂ ਦਾ ਜਨਮ ਅਨੋਖਾ ਸੀ ਕਿਉਂ ਜੋ ਉਸ ਦੀ ਮਾਂ ਕੁਵਾਰੀ ਸੀl ਉਸ ਦਾ ਜੀਵਨ ਅਨੋਖਾ ਸੀ: ਉਸ ਨੇ ਪਾਪ ਰਹਿਤ ਜੀਵਨ ਬਿਤਾਇਆ ਅਤੇ ਪਰਮੇਸ਼ੁਰ ਦੀ ਆਗਿਆ ਵਿੱਚ ਰਿਹਾl ਉਸ ਨੇ ਪਰਮੇਸ਼ੁਰ ਦੀ ਯੋਜਨਾ ਅਨੁਸਾਰ ਮਨੁੱਖਜਾਤੀ ਦੇ ਪਾਪਾਂ ਲਈ ਸਲੀਬ ਉਤੇ ਦੁਖਮਈ ਮੌਤ ਨੂੰ ਸਵੀਕਾਰ ਕਰ ਲਿਆl ਉਸ ਦੇ ਇੰਨੇ ਵੱਡੇ ਫ਼ਜ਼ਲ ਅਤੇ ਦਇਆ ਦੇ ਪ੍ਰਗਟਾਵੇ ਦੁਆਰਾ ਜਿਸ ਤੋਂ ਜਗਤ ਅਜੇ ਅਣਜਾਣ ਹੈ, ਯਿਸੂ ਦਾ ਜੀਵਨ ਅਤੇ ਮੌਤ ਉਨ੍ਹਾਂ ਲਈ ਵਿਕਲਪ ਬਣ ਗਿਆ ਜੋ ਉਸ ਉੱਤੇ ਵਿਸ਼ਵਾਸ ਕਰਨਗੇ। ਪੂਰੀ ਤਰ੍ਹਾਂl ਇੱਕ ਨਿਰਦੋਸ਼ ਪੂਰੀ ਤਰ੍ਹਾਂ ਦੋਸ਼ੀ ਲੋਕਾਂ ਨੂੰ ਛੁਡਾਉਣ ਲਈ ਮਰ ਗਿਆ ਜੋ ਪਾਪ ਅਤੇ ਸ਼ੈਤਾਨ ਦੇ ਵੱਸ ਵਿੱਚ ਸਨl
ਪਰ ਕਬਰ ਯਿਸੂ ਨੂੰ ਆਪਣੇ ਕਬਜੇ ਵਿੱਚ ਨਾ ਰੱਖ ਸਕੀ l ਤਿੰਨ ਦਿਨ ਬਾਅਦ ਯਿਸੂ ਨੇ ਕਬਰ ਵਿਚੋਂ ਬਾਹਰ ਆ ਕੇ ਧਰਤੀ ਉਤੇ ਆਉਣ ਦੇ ਮਕਸਦ ਨੂੰ ਪੂਰਾ ਕਰ ਦਿੱਤਾ, ਅਰਥਾਤ ਸਲੀਬ ਉਤੇ ਮਰਨ ਦੁਆਰਾ ਪਾਪ ਨੂੰ ਹਰਾਉਣਾ, ਜਿਵੇਂ ਕਿ ਪਰਮੇਸ਼ੁਰ ਦਾ ਵਾਅਦਾ ਸੀ l 40 ਦਿਨ ਬਾਅਦ ਉਹ ਫੇਰ ਸਵਰਗ ਵਿੱਚ ਚਲਾ ਗਿਆ ਜਿੱਥੇ ਉਹ ਅਧਿਕਾਰਕ ਰਾਜਾ ਦੇ ਰੂਪ ਵਿੱਚ ਰਾਜ ਕਰ ਰਿਹਾ ਹੈl
ਪਰ ਕਹਾਣੀ ਦਾ ਅੰਤ ਇਥੇ ਹੀ ਨਹੀਂ ਹੁੰਦਾ...
ਉਹਨਾਂ ਸਭਨਾਂ ਲਈ ਜੋ ਸਿਰਫ ਯਿਸੂ ਤੇ ਵਿਸ਼ਵਾਸ ਕਰਦੇ ਹਨ, ਪਰਮੇਸ਼ੁਰ ਨੇ ਵਾਇਦਾ ਕੀਤਾ ਹੈ ਕੀ ਉਹ ਉਨਾਂ ਲਈ ਵੀ ਸਭ ਕੁਝ ਨਵਾਂ ਕਰ ਦੇਵੇਗਾ l ਨਵੀਂ ਧਰਤੀ, ਨਵਾਂ ਆਕਾਸ਼ ਹੋਵੇਗਾ ਜਿਸ ਵਿੱਚ ਪਾਪ ਅਤੇ ਸੁਆਰਥ ਲਈ ਕੋਈ ਥਾਂ ਨਾ ਹੋਵੇਗੀ ---- ਪਰਮੇਸ਼ੁਰ ਨਾਲ ਦੋਸਤੀ ਦਾ ਸਿੱਧ ਅਸਥਾਨ, ਸਾਰੀ ਨਵੀਂ ਰਚਨਾ ਹੋਵੇਗੀ l ਕੋਈ ਤਬਾਹ ਕਰਨ ਵਾਲਾ ਭੂਚਾਲ, ਬਰਬਾਦ ਕਰਨ ਵਾਲੀ ਸੁਨਾਮੀ ਜਾਂ ਹਿੰਸਕ ਤੂਫ਼ਾਨ ਧਰਤੀ ਨੂੰ ਬਰਬਾਦ ਨਹੀਂ ਕਰੇਗਾ| ਕੋਈ ਦੁੱਖ, ਤਕਲੀਫ਼, ਬਿਮਾਰੀ, ਜਾਂ ਮੌਤ ਸਾਨੂੰ ਪਰੇਸ਼ਾਨ ਨਾ ਕਰੇਗੀ l
ਹਰੇਕ ਚੀਜ਼ ਉਸ ਤਰ੍ਹਾਂ ਹੀ ਹੋਵੇਗੀ ਜਿਸ ਤਰ੍ਹਾਂ ਉਸ ਦੀ ਰਚਨਾ ਕੀਤੀ ਗਈ ਸੀl ਨਵੀਂ ਧਰਤੀ ਫੇਰ ਇਕ ਵਾਰ ਸਿੱਧ ਪਰਮੇਸ਼ੁਰ ਦਾ ਘਰ ਹੋਵੇਗੀ ਜਿਸ ਲਈ ਉਸ ਦੀ ਰਚਨਾ ਕੀਤੀ ਗਈ ਸੀl ਪਰਮੇਸ਼ੁਰ ਦਾ ਮੂਲ ਮਕਸਦ ਪੂਰਾ ਹੋਵੇਗਾ ਜਦੋਂ ਉਹ ਜਿਹੜੇ ਉਸ ਦੇ ਛੁਟਕਾਰੇ ਉੱਤੇ ਵਿਸ਼ਵਾਸ ਕਰਨਗੇ ਅਤੇ ਉਸ ਦੀ ਅਰਾਧਨਾ ਕਰਨ ਲਈ ਉਸ ਨੂੰ ਪ੍ਰੇਮ ਕਰਨਗੇ ਅਤੇ ਸੇਵਾ ਕਰਨ ਦੇ ਮਕਸਦ ਨੂੰ ਪੂਰਾ ਕਰਨਗੇ, ਅਤੇ ਹਮੇਸ਼ਾ ਲਈ ਉਸ ਨਾਲ ਸੰਬੰਧ ਦਾ ਅਨੰਦ ਮਨਾਉਣਗੇl
ਇਸ ਨਵੇਂ ਜਗਤ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਅਸੀਂ ਹਮੇਸ਼ਾ ਵਾਸਤੇ ਪਰਮੇਸ਼ੁਰ ਦੇ ਨਾਲ ਹੋਵਾਂਗੇ ਅਤੇ ਪੂਰਾ ਅਨੰਦ ਮਹਿਸੂਸ ਕਰਾਂਗੇl ਉਸ ਇਕ ਨਾਲ ਸਾਡਾ ਰਿਸ਼ਤਾ ਬਹਾਲ ਹੋ ਜਾਵੇਗਾ ਜਿਸ ਨੇ ਸਾਡੀ ਰਚਨਾ ਕੀਤੀ ਸੀ, ਅਰ ਸਾਨੂੰ ਪਿਆਰ ਕੀਤਾ, ਅਰ ਸਾਡੇ ਲਈ ਮਰ ਗਿਆl ਸੀ. ਐਸ. ਲੁਈਸ, ਜੋ ਇੱਕ ਮਹਾਨ ਵਿਦਵਾਨ ਅਰ ਲੇਖਕ ਸੀ, ਨੇ ਨਵੇਂ ਜਗਤ ਵਿੱਚ ਪਹਿਲੇ ਕਦਮ ਦੀ ਤੁਲਣਾ ਇਹ ਕਹਿੰਦੇ ਹੋਏ ਕੀਤੀ, "ਇਸ ਮਹਾਨ ਕਹਾਣੀ ਦਾ ਪਹਿਲਾ ਅਧਿਆਏ ਜਿਸ ਬਾਰੇ ਇਸ ਧਰਤੀ ਉੱਤੇ ਕਿਸੇ ਨੇ ਵੀ ਨਹੀਂ ਪੜਿਆ: ਜੋ ਸਦਾ ਲਈ ਜਾਰੀ ਰਹੇਗਾ: ਜਿਸ ਵਿੱਚ ਹਰੇਕ ਅਧਿਆਏ ਉਸ ਤੋਂ ਪਹਿਲੇ ਅਧਿਆਏ ਤੋਂ ਚੰਗਾ ਹੈl"
ਪਰਮੇਸ਼ੁਰ, ਰਚਨਾ ਤੋਂ ਬਹਾਲੀ ਤਕ ਦੀ ਇੱਕ ਹੈਰਾਨ ਕਰਨ ਵਾਲੀ ਕਹਾਣੀ ਲਿਖ ਰਿਹਾ ਹੈ। ਉਸ ਨੇ ਤੁਹਾਡੀ ਰਚਨਾ ਇਸ ਕਹਾਣੀ ਵਿੱਚ ਇਸ ਲਈ ਕੀਤੀ ਹੈ ਕਿ ਤੁਸੀਂ ਉਸ ਦੀ ਅਰਾਧਨਾ ਕਰੋ ਅਤੇ ਸੇਵਾ ਕਰਦੇ ਹੋਏ ਉਸ ਨਾਲ ਆਪਣੇ ਰਿਸ਼ਤੇ ਦਾ ਆਨੰਦ ਮਨਾਓ। ਉਸ ਦੀ ਕਹਾਣੀ ਨਾਲ ਜੁੜ ਕੇ ਮਾਫ਼ੀ ਪ੍ਰਾਪਤ ਕਰੋਗੇ ਅਰ ਜੀਵਨ ਦੇ ਕਰਤਾ ਨੂੰ ਜਾਣ ਕੇ ਆਨੰਦ ਪ੍ਰਾਪਤ ਕਰਦੇ ਹੋਏ ਉਸ ਦੇ ਮਕਸਦ ਨੂੰ ਪੂਰਾ ਕਰ ਸਕੋਗੇl
ਯਿਸੂ ਮਸੀਹ ਉਤੇ ਤੁਹਾਨੂੰ ਬਚਾਉਣ ਲਈ ਭਰੋਸਾ ਕਰਨਾ ਬੱਸ ਸਧਾਰਨ ਜਿਹਾ ਵਿਸ਼ਵਾਸ ਹੈl ਇਸ ਦਾ ਅਰਥ ਹੈ ਵਿਸ਼ਵਾਸ ਕਰਨ ਦੇ ਦੁਆਰਾ ਤੁਸੀਂ ਪਾਪ ਦੇ ਨਤੀਜੇ ਤੋਂ ਛੁਟਕਾਰਾ ਪਾ ਸਕਦੇ ਹੋ, ਜੇ ਤੁਸੀਂ ਆਪਣਾ ਵਿਸ਼ਵਾਸ ਛੁਟਕਾਰੇ ਵੱਲ ਲੈ ਜਾਓ ਕਿਉਂ ਜੋ ਉਸ ਨੇ ਆਪਣੀ ਮੌਤ ਦੇ ਦੁਆਰਾ ਤੁਹਾਨੂੰ ਖਰੀਦ ਲਿਆ ਹੈl ਹੁਣ ਤੁਸੀਂ ਯਿਸੂ ਦੇ ਹੋ ਚੁੱਕੇ ਹੋ ਜੋ ਰਾਜਾ ਹੈl ਜੋ ਲੋਕ ਯਿਸੂ ਦੇ ਇਲਾਵਾ ਕਿਸੇ ਹੋਰ ਤੇ ਵਿਸ਼ਵਾਸ਼ ਕਰਦੇ ਹਨ, ਉਹ ਆਪਣੇ ਆਪ ਨੂੰ ਪ੍ਰੇਮੀ ਪਰਮੇਸ਼ੁਰ ਤੋਂ ਅੱਡ ਕਰ ਲੈਂਦੇ ਹਨ ਜਿਸ ਨੇ ਆਪਣਾ ਇਕਲੌਤਾ ਪੁਤਰ ਦੇ ਦਿੱਤਾ ਤਾਂ ਜੋ ਅਸੀਂ ਪਾਪ ਦੇ ਬੰਧਨ ਤੋਂ ਅਜਾਦ ਹੋ ਜਾਈਏl ਇਸ ਦੁੱਖ ਭਰੇ ਵਖਰੇਵੇਂ ਨੂੰ ਹੀ ਨਰਕ ਆਖਿਆ ਜਾਂਦਾ ਹੈ l
ਪਰਮੇਸ਼ੁਰ ਤੁਹਾਨੂੰ ਬੁਲਾ ਰਿਹਾ ਹੈ ਕਿ ਤੁਸੀਂ ਇਸ ਕਹਾਣੀ ਦਾ ਹਿੱਸਾ ਬਣ ਜਾਓ, ਜੋ ਉਹ ਆਉਣ ਵਾਲੀਆਂ ਸਦੀਆਂ ਲਈ ਲਿਖ ਰਿਹਾ ਹੈ। ਅੱਜ ਉਹ ਤੁਹਾਨੂੰ ਮੁਕਤੀ ਦੇਣਾ ਚਾਹੁੰਦਾ ਹੈ, ਇਹ ਉਸ ਦਾ ਛੁਟਕਾਰੇ ਲਈ ਬੁਲਾਵਾ ਹੈ। ਤੁਸੀਂ ਪਰਮੇਸ਼ੁਰ ਦੇ ਛੁਟਕਾਰੇ ਨੂੰ ਕੁਝ ਸਧਾਰਣ ਗੱਲਾਂ ਕਹਿ ਕੇ ਪ੍ਰਾਪਤ ਕਰ ਸਕਦੇ ਹੋ :
ਜਿਸ ਵੇਲੇ ਤੁਸੀਂ ਯਿਸੂ ਮਸੀਹ ਉਤੇ ਵਿਸ਼ਵਾਸ ਕਰਦੇ ਹੋ, ਤੁਸੀਂ ਵੀ ਪਰਮੇਸ਼ੁਰ ਦੀ ਸੰਤਾਨ ਬਣ ਜਾਂਦੇ ਹੋ ਅਤੇ ਉਸ ਦਾ ਆਤਮਾ ਤੁਹਾਡੇ ਅੰਦਰ ਵਾਸ ਕਰਨ ਲੱਗ ਪੈਂਦਾ ਹੈl ਤੁਸੀਂ ਉਸ ਦੀ ਕਹਾਣੀ ਦਾ ਹਿੱਸਾ ਬਣ ਗਏ ਹੋ| ਜਿੰਨਾ ਜਿਆਦਾ ਸੰਬੰਧ ਤੁਸੀਂ ਆਪਣੇ ਪਰਮੇਸ਼ੁਰ ਨਾਲ ਰੱਖੋਗੇ, ਤੁਸੀਂ ਆਪਣੇ ਜੀਵਨ ਵਿੱਚ ਬਹੁਤ ਕੁਝ ਸਮਝ ਜਾਉਗੇ| ਤੁਹਾਡੇ ਸਾਰੇ ਜੋ ਪਿਛਲੇ ਪਾਪ ਹਨ ਜਾਂ ਜੋ ਅੱਗੇ ਹੋਣਗੇ ਮਾਫ਼ ਕਰ ਦਿੱਤੇ ਗਏ ਹਨl ਪਰਮੇਸ਼ੁਰ ਨੇ ਤੁਹਾਨੂੰ ਸਵੀਕਾਰ ਕਰ ਲਿਆ ਹੈl ਜਦ ਤੁਹਾਡਾ ਉਸ ਦੇ ਨਾਲ ਸੰਬੰਧ ਬਣ ਗਿਆ ਹੈ ਤਾਂ ਯਿਸੂ ਵਾਇਦਾ ਕਰਦਾ ਹੈ ਕਿ ਉਹ ਤੁਹਾਡੇ ਹਰੇਕ ਦੁੱਖ ਸੁੱਖ ਵਿੱਚ, ਉਤਾਰ ਚੜਾਓ ਵਿੱਚ ਤੁਹਾਡੇ ਨਾਲ ਰਹੇਗਾ| ਉਹ ਤੁਹਾਨੂੰ ਅੰਤ ਤੱਕ ਪਿਆਰ ਕਰਦਾ ਹੈ ਉਸ ਦਾ ਪਿਆਰ ਕਦੇ ਨਹੀਂ ਬਦਲਦਾl ਉਸ ਨੇ ਨਾ ਤੁਹਾਨੂੰ ਸਿਰਫ ਆਤਮਿਕ ਜੀਵਨ ਦਿੱਤਾ ਹੈ ਪਰ ਉਹ ਚਾਹੁੰਦਾ ਹੈ ਕੀ ਤੁਸੀਂ ਆਪਣੇ ਜੀਵਨ ਵਿੱਚ ਅਨੰਦ ਦਾ ਅਹਿਸਾਸ ਕਰੋl
ਪਰਮੇਸ਼ੁਰ ਤੁਹਾਨੂੰ ਬੁਲਾ ਰਿਹਾ ਹੈ ਕਿ ਤੁਸੀਂ ਇਸ ਕਹਾਣੀ ਦਾ ਹਿੱਸਾ ਬਣ ਜਾਓ, ਜੋ ਉਹ ਆਉਣ ਵਾਲੀਆਂ ਸਦੀਆਂ ਲਈ ਲਿਖ ਰਿਹਾ ਹੈ। ਅੱਜ ਉਹ ਤੁਹਾਨੂੰ ਮੁਕਤੀ ਦੇਣਾ ਚਾਹੁੰਦਾ ਹੈ, ਇਹ ਉਸ ਦਾ ਛੁਟਕਾਰੇ ਲਈ ਬੁਲਾਵਾ ਹੈ। ਤੁਸੀਂ ਪਰਮੇਸ਼ੁਰ ਦੇ ਛੁਟਕਾਰੇ ਨੂੰ ਕੁਝ ਸਧਾਰਣ ਗੱਲਾਂ ਕਹਿ ਕੇ ਪ੍ਰਾਪਤ ਕਰ ਸਕਦੇ ਹੋ :
ਜਿਸ ਵੇਲੇ ਤੁਸੀਂ ਯਿਸੂ ਮਸੀਹ ਉਤੇ ਵਿਸ਼ਵਾਸ ਕਰਦੇ ਹੋ, ਤੁਸੀਂ ਵੀ ਪਰਮੇਸ਼ੁਰ ਦੀ ਸੰਤਾਨ ਬਣ ਜਾਂਦੇ ਹੋ ਅਤੇ ਉਸ ਦਾ ਆਤਮਾ ਤੁਹਾਡੇ ਅੰਦਰ ਵਾਸ ਕਰਨ ਲੱਗ ਪੈਂਦਾ ਹੈl ਤੁਸੀਂ ਉਸ ਦੀ ਕਹਾਣੀ ਦਾ ਹਿੱਸਾ ਬਣ ਗਏ ਹੋ| ਜਿੰਨਾ ਜਿਆਦਾ ਸੰਬੰਧ ਤੁਸੀਂ ਆਪਣੇ ਪਰਮੇਸ਼ੁਰ ਨਾਲ ਰੱਖੋਗੇ, ਤੁਸੀਂ ਆਪਣੇ ਜੀਵਨ ਵਿੱਚ ਬਹੁਤ ਕੁਝ ਸਮਝ ਜਾਉਗੇ| ਤੁਹਾਡੇ ਸਾਰੇ ਜੋ ਪਿਛਲੇ ਪਾਪ ਹਨ ਜਾਂ ਜੋ ਅੱਗੇ ਹੋਣਗੇ ਮਾਫ਼ ਕਰ ਦਿੱਤੇ ਗਏ ਹਨl ਪਰਮੇਸ਼ੁਰ ਨੇ ਤੁਹਾਨੂੰ ਸਵੀਕਾਰ ਕਰ ਲਿਆ ਹੈl ਜਦ ਤੁਹਾਡਾ ਉਸ ਦੇ ਨਾਲ ਸੰਬੰਧ ਬਣ ਗਿਆ ਹੈ ਤਾਂ ਯਿਸੂ ਵਾਇਦਾ ਕਰਦਾ ਹੈ ਕਿ ਉਹ ਤੁਹਾਡੇ ਹਰੇਕ ਦੁੱਖ ਸੁੱਖ ਵਿੱਚ, ਉਤਾਰ ਚੜਾਓ ਵਿੱਚ ਤੁਹਾਡੇ ਨਾਲ ਰਹੇਗਾ| ਉਹ ਤੁਹਾਨੂੰ ਅੰਤ ਤੱਕ ਪਿਆਰ ਕਰਦਾ ਹੈ ਉਸ ਦਾ ਪਿਆਰ ਕਦੇ ਨਹੀਂ ਬਦਲਦਾl ਉਸ ਨੇ ਨਾ ਤੁਹਾਨੂੰ ਸਿਰਫ ਆਤਮਿਕ ਜੀਵਨ ਦਿੱਤਾ ਹੈ ਪਰ ਉਹ ਚਾਹੁੰਦਾ ਹੈ ਕੀ ਤੁਸੀਂ ਆਪਣੇ ਜੀਵਨ ਵਿੱਚ ਅਨੰਦ ਦਾ ਅਹਿਸਾਸ ਕਰੋl