ਹੇਠਾਂ ਲਿਖੇ ਜਾਨ ਵਾਲੇ ਵਰਕੇ ਸੰਖੇਪ ਵਿੱਚ ਇਕ ਕਹਾਣੀ ਨੂੰ ਬਿਆਨ ਕਰਦੇ ਹਨ l ਇਹ ਕਹਾਣੀ ਵੀਂ ਉਹਨਾਂ ਅੱਛੀਆਂ ਕਹਾਣੀਆਂ ਵਾਂਗੂ ਹੈ ਜਿਨਾਂ ਨੂੰ ਅਸੀਂ ਸੁਣਦੇ ਜਾਂ ਪੜਦੇ ਹਾਂ, ਪਰ ਜਿਨ੍ਹਾਂ ਜਿਆਦਾ ਤੁਸੀਂ ਪੜ੍ਹੋਗੇ ਉਨ੍ਹਾਂ ਹੀ ਤੁਸੀਂ ਅਹਿਸਾਸ ਕਰੋਗੇ ਕੀ ਇਹ ਕੋਈ ਅੱਡ ਕਹਾਣੀ ਨਹੀਂ ਹੈ – ਇਹ ਇੱਕ ਕਹਾਣੀ ਹੈ l ਇਹ ਸਾਨੂੰ ਸਾਰੀਆ ਨੂੰ ਸਮਝਾਉਣੀ ਹੈ l ਇਹ ਸਾਨੂੰ ਮਜਬੂਰ ਕਰ ਦਿੰਦੀ ਹੈ ਸੋਚਨ ਲਈ ਕੀ ਅਸੀਂ ਕੋਣ ਹਾਂ ਅਤੇ ਅਸੀਂ ਕੀ ਬਣ ਸਕਦੇ ਹਾਂ l ਅਤੇ ਇਸ ਲਈ...
ਕਹਾਣੀ ਦੀ ਸ਼ੁਰੂਆਤ ਪਰਮੇਸ਼ਰ ਤੋਂ ਹੁਂਦੀ ਹੈ, ਜੋ ਹਮੇਸ਼ਾ ਤੋਂ ਹੈ | ਓਹ ਸਦਾ ਤੋਂ ਸੀ, ਅੱਜ ਵੀ ਉਸ ਤਰ੍ਹਾਂ ਦਾ ਹੀ ਹੈ | ਜੇ ਇਹ ਗੱਲ ਸਾਨੂੰ ਸਮਝ ਨਹੀ ਆਂਦੀ ਤਾਂ ਇਸ ਦਾ ਕਾਰਨ ਇਹ ਹੈ ਕੀ ਉਹ ਕਿਸੇ ਦੇ ਵੀ ਪੂਰਨ ਸਮਝ ਤੋ ਪਰੇ ਹੈl
ਸੁਰੂਆਤ ਵਿੱਚ, ਪਰਮੇਸ਼ਰ ਨੇ ਜੋ ਕੱਝ ਬੋਲੀਆ ਉਸ ਤਰ੍ਹਾਂ ਹੀ ਹੋ ਗਿਆ l ਉਸ ਦੇ ਆਦੇਸ਼ ਦੇ ਦੁਵਾਰਾ ਹੀ ਇਸ ਜਗਤ ਦੀ ਰਚਨਾ ਹੋਈ ਅਤੇ ਇਕ ਨਾਟਕ ਦੀ ਤਰ੍ਹਾਂ ਆਕਾਸ਼ ਗੰਗਾ, ਤਾਰੇ ਅਤੇ ਗ੍ਰਹਿ ਪ੍ਰਗਟ ਹੋ ਗਏ – ਜਿਸ ਵਿੱਚ ਧਤਰੀ ਵੀ ਸੀ, ਜਿਸ ਉਤੇ ਸਵਰਗਾ ਦਾ ਸਿੱਧ ਬਗੀਚਾ ਵੀ ਸੀ ਜਿਸ ਨੂੰ ਅਦਨ ਆਖਿਆ ਗਿਆ l ਸਾਰੀ ਰਚਨਾ ਜੋ ਰਚੀ ਗਈ ਸੀ ਉਸ ਵਿੱਚ ਇਕ ਮਨੁੱਖ ਅਤੇ ਇਕ ਅੋਰਤ ਜੋ ਅਨੋਖੇ ਸਨ lਪਰਮੇਸ਼ਰ ਨੇ ਆਦਮ ਅਤੇ ਹਵਾ ਨੂੰ ਉਹ ਰੂਪ ਦਿੱਤਾ ਸੀ ਕੀ ਉਹ ਪਰਮੇਸ਼ਰ ਨੂੰ ਪ੍ਰਤੀਬਿੰਬਿਤ ਕਰਣ l ਉਹਨਾ ਦੀ ਰਚਨਾ ਇਸ ਮਕਸਦ ਨਾਲ ਕੀਤੀ ਗਈ ਸੀ ਕੀ ਉਹ ਆਪਣੇ ਪਰਮੇਸ਼ਰ ਦੀ ਅਰਾਧਨਾ ਕਰਨ, ਉਸ ਨੂੰ ਪ੍ਰੇਮ ਕਰਨ ਅਤੇ ਉਸ ਦੀ ਸੇਵਾ ਕਰਨ, ਅਤੇ ਉਸ ਦੇ ਨਾਲ ਸਬੰਧ ਹੋਣ ਦੇ ਕਰਨ ਅਨੰਦਿਤ ਰਹਿਣ l
ਸਾਰੀ ਰਚਨਾ ਇੱਕ ਰੂਪਤਾ ਵਿੱਚ ਸੀ ਅਤੇ ਉਸ ਵਿੱਚ ਪਰਮੇਸ਼ਰ ਦੀ ਹੀ ਸਹਿਮਤੀ ਸੀ l ਉਸ ਵੇਲੇ ਕੋਈ ਦੁੱਖ ਨਹੀਂ ਸੀ, ਅਤੇ ਨਾ ਹੀ ਕੋਈ ਬਿਮਾਰੀ ਸੀ, ਅਤੇ ਨਾ ਹੀ ਮੋਤ ਸੀ l ਪੂਰੀ ਤਰ੍ਹਾਂ ਪ੍ਰੇਮ ਸੀ, ਅਤੇ ਪਰਮੇਸ਼ਰਦਾ ਸਬੰਧ ਮਨੁੱਖ ਨਾਲ ਸੀ, ਅਤੇ ਆਦਮ ਹਵਾ ਦਾ ਵੀਂ ਆਪਸ ਦੇ ਵਿੱਚ ਸਬੰਧ ਸੀ ਅਤੇ ਸੰਪੂਰਨ ਰਚਨਾ ਵਿੱਚl ਪਰ ਇਕ ਦੁਖਦਾਈ ਘੱਟਣਾਂ ਘੱਟ ਗਈ...
ਆਦਮ ਅਤੇ ਹਵਾ ਪਰਮੇਸ਼ਰ ਦੇ ਬਰਾਬਰ ਤੋ ਕਾਫੀ ਦੂਰ ਸਨ ਫਿਰਵੀ ਪਰਮੇਸ਼ਰ ਨੇ ਆਦਮ ਅਤੇ ਹਵਾ ਨੂੰ ਅਦਨ ਦੇ ਵਾਟਿਕਾ ਉੱਤੇ ਹਰੇਕ ਚੀਜ਼ ਦਾ ਅਧਿਕਾਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਆਪਣੀ ਮਨਪਸੰਦਜਗ੍ਹਾ ਉੱਤੇ ਰਖਿੱਆ ਸੀ l ਪਰਮੇਸ਼ਰ ਨੇ ਤਾਂ ਉਨ੍ਹਾਂ ਨੂੰ ਅਜਾਦੀ ਦਿੱਤੀ ਸੀ ਕੀ ਉਹ ਧਰਤੀ ਉਤੇ ਆਪਣਾ ਅਧਿਕਾਰ ਰੱਖਣ ਪਰ ਇੱਕ ਹੁਕਮ ਦਿੱਤਾ ਸੀ ਕੀ ਇੱਕ ਖਾਸ ਦਰਖਤ ਦਾ ਫਲ ਨਾਂ ਖਾਣ l ਇਕ ਦਿਨ ਪਰਮੇਸ਼ਰ ਦੇ ਦੁਸ਼ਮਨ ਨੇ , ਜੋ ਅਕਾਸ਼ ਤੋ ਡੇਗਿਆ ਗਿਆ ਦੂਤਸੀ, ਜਿਸ ਦਾ ਨਾਮ ਸ਼ਤਾਨ ਸੀ, ਜੇ ਖੁਦ ਪਰਮੇਸ਼ਰ ਬਨਣਾ ਚਾਹਂਦਾ ਸੀ, ਨੇ ਸੱਪ ਦਾ ਰੂਪ ਧਾਰਣ ਕਰਕੇ ਆਦਮ ਅਤੇ ਹਵਾ ਦੇ ਨਾਲ ਝੂਠ ਬੋਲਿਆ l ਉਸ ਨੇ ਧੋਖੇ ਨਾਲ ਉਨ੍ਹਾਂ ਨੂੰ ਇਹ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਕਿ ਪਰਮੇਸ਼ਰ ਚੰਗਾ ਨਹੀ ਹੈ ਅਤੇ ਉਸ ਦੇ ਮਨ ਵਿੱਚ ਉਨ੍ਹਾਂ ਲਈ ਕੋਈ ਖਾਸ ਰੂਚੀ ਨਹੀ ਸੀ l ਨਤੀਜਾ ਇਹ ਹੋਇਆਂ ਕੀ ਜਾਣਦੇ ਹੋਏ ਪਰਮੇਸ਼ਰ ਦੀ ਆਗਿਆ ਦੀ ਉਲੰਘਣਾ ਕਰ ਦਿੱਤੀ l ਵਿਰੋਧਤਾ ਦੇ ਕਾਰਨ, ਆਦਮ ਅਤੇ ਹਵਾ ਨੇ ਭਲੇ ਬੁਰੇ ਦੇ ਗਿਆਨ ਦੇ ਬਿ੍ੱਛ ਦਾ ਫਲ ਖਾ ਲਿਆ, ਇਹ ਦੱਸਦੇ ਹੁਏ ਕਿ ਸਹੀ ਗਲਤ ਬਾਰੇ ਫੈਸਲਾ ਉਹ ਲੇਣਗੇ, ਪਰਮੇਸ਼ਰ ਨਹੀਂ l
ਉਨਾਂ ਦੇ ਕੱਮ ਦਾ ਨਤੀਜਾ ਇਹ ਹੋਈਆਂ, ਜਿਵੇਂ ਇਕ ਜਹਰੀਲਾ ਤੱਤ ਸੱਭ ਕੁੱਝ ਨਸ਼ਟ ਕਰ ਦਿੰਦਾ ਹੈ l ਇਕ ਵਿਸ਼ਾਣੂ ਵਾਂਗ ਪਾਪ ਨੇ ਰਚਨਾਂ ਵਿੱਚ ਅਤੇ ਆਦਮਅਤੇ ਹਵਾ ਦੇ ਮਨ ਵਿੱਚ ਪਵੇਸ਼ ਕਰ ਲਿਆ l ਪਾਪ, ਦੁਖ ਅਤੇ ਪੀੜਾਇਕ ਪੀੜ੍ਹੀ ਤੋ ਦੂਜੇ ਪੀੜ੍ਹੀ ਵਿੱਚ ਪ੍ਰਵੇਸ਼ ਹੋਇਆ; ਪਰਮੇਸ਼ਰ ਦੀ ਰਚਨਾ ਦੀ ਸੂਰਤ ਬਿਗੜ ਗਈl ਜਿਨ੍ਹਾਂ ਦੇ ਬਾਰੇ ਅੱਜ ਅਸੀਂ ਲੜਾਈਆਂ ਦੀਆਂ ਕਹਾਣੀਆਂ ਅਤੇ ਗ਼ਰੀਬੀ, ਬਿਮਾਰੀਆਂ, ਲਾਲਚ ਅਤੇ ਬਦਨਾਮੀ ਦੀਆਂ ਕਹਾਣੀਆਂ ਸੁਣਦੇ ਹਾਂ ਜੋ ਜਗਤ ਵਿੱਚ ਫੈਲ ਚੁੱਕੀਆਂ ਹਨ l
ਜਦ ਅਸੀਂ ਆਦਿ ਦੀ ਰਚਨਾ ਜਿਸ ਵਿੱਚ ਸਿੱਧਤਾ ਅਤੇ ਪ੍ਰੇਮ ਸੀ, ਦੇ ਬਾਰੇ ਸੋਚਦੇ ਹਾਂ ਤਾਂ ਵੇਖਦੇ ਹਾਂ ਕੀ ਪਾਪ ਨੇ ਉਨ੍ਹਾਂ ਵਿੱਚ ਆਪਣੀ ਜਗ੍ਹਾਂ ਬਣਾ ਲਈ ਹੈ, ਜਿਸ ਦੇ ਬਾਰੇ ਕਦੇ ਖ਼ਵਾਬ ਵੀ ਨਹੀ ਲਿਆ ਗਿਆ ਸੀ l ਜ਼ਰਾ ਆਪਣੇ ਬਦਲੇ ਦੀ ਭਾਵਨਾ ਦੇ ਬਾਰੇ ਸੋਚੋ, ਉਸ ਝੂਠ ਦੇ ਬਾਰੇ ਸੋਚੋ ਜੋ ਅਜ ਅਸੀਂ ਬੋਲਦੇ ਹਾਂ, ਉਨ੍ਹਾਂ ਸੋਚਾਂ ਦੇ ਬਾਰੇ ਸੋਚੋ ਜਿਨ੍ਹਾਂ ਨੂੰ ਅਸੀਂ ਮੁੰਹ ਨਾਲ ਵੀ ਕਦੇ ਨਹੀ ਬੋਲ ਸਕਦੇ l ਈਮਾਨਦਾਰੀ ਨਾਲ ਆਪਣੇ ਦਿਲਾਂ ਨੂੰ ਫਰੋਲੋ ਤਾਂ ਸਚਿਆਈ ਪ੍ਰਗਟ ਹੋ ਜਾਵੇਗੀ ਕਿ ਅਸੀਂ ਸੱਭ ਦੋਸ਼ੀ ਹਾਂ, ਹਰੇਕ ਨੇ ਪਾਪ ਕੀਤਾ ਹੈ , ਅਤੇ ਨਤੀਜਾ ਸਰੀਰਕ ਮੋਤ ਤੋਂ ਵੀ ਵੱਧ ਹੈ, ਪ੍ਰੇਮੀ ਪਰਮੇਸ਼ਰ ਤੋਂ ਆਤਮਿਕ ਦੂਰੀ, ਦੁੱਖ ਅਤੇ ਮੁਸੀਬਤ l ਇਸ ਕਾਰਨ ਸਾਨੂੰ ਆਪਣੇ ਆਪ ਤੋ ਇੱਕ ਪ੍ਰਸ਼ਨ ਪੁੱਛਣ ਦੀ ਜਰੂਰਤ ਹੈ : ਕੀ ਕੱਝ ਕੀਤਾ ਜਾ ਸਕਦਾ ਹੈ ? ਕੀ ਕੋਈ ਆਸ਼ਾ ਹੈ ?
ਨਤੀਜਾ ਇਹ ਹੋਇਆ, ਪਰਮੇਸ਼ਰ ਨੇ ਆਦਮ ਅਤੇ ਹਵਾ ਨੂੰ ਉਨ੍ਹਾਂ ਦੇ ਪਾਪ ਦੇ ਕਾਰਨ ਉਨਾਂਨੂੰਅਦਨ ਦੇ ਵਾਟਿਕਾ ਵਿਚੋ ਕੱਢ ਦਿੱਤਾ ਅਤੇ ਮਨੁੱਖ ਜਾਤੀ ਨੂੰ ਛੁਟਕਾਰਾ ਦੇਣ ਦਾ ਵਾਇਦਾ ਕੀਤਾ ਅਤੇ ਆਸ਼ਾ ਦਿੱਤੀ ਗਈ l ਉਸ ਨੇ ਇਹ ਵਾਇਦਾ ਕੀਤਾ ਕੀ ਉਨ੍ਹਾਂ ਦੇ ਵੰਸ਼ ਵਿਚੋਂ ਇੱਕ ਆਵੇਗਾ ਅਤੇ ਮਨੁੱਖ ਜਾਤੀ ਨੂੰ ਪਾਪ ਤੋਂ ਮੁਕੱਤੀ ਦੇਵੇਗਾl ਕਈ ਪੀੜ੍ਹੀਆਂ ਤੱਕ, ਪਰਮੇਸ਼ਰ ਨੇ ਇਸ ਮਨੁੱਖ ਲਈ ਰਾਹ ਬਣਾਇਆ ਕੀ ਉਹ ਮਨੁੱਖ ਜਾਤੀ ਦਾ ਮੁਕਤੀਦਾਤਾ ਬਣੇ l ਉਸ ਦੇ ਜਨਮ, ਜੀਵਨ ਅਤੇ ਮੋਤ ਨੂੰ ਕਈ ਸ਼ਤਾਬਦੀਆਂ ਤੋਂ ਪਹਿਲਾਂ ਹੀ ਬਾਈਬਲ ਵਿੱਚ ਲਿੱਖ ਦਿੱਤਾ ਗਿਆ ਸੀ l ਸਚਿੱਆਈ ਇਹ ਹੈ ਕੀ ਬਾਈਬਲ ਇਸ ਮਨੁੱਖ ਦਾ ਕੇਂਦਰ ਬਿੰਦੂ ਹੈ ਜੋ ਸਾਰੇ ਮਾਨਵ ਇਤਿਹਾਸ ਲਈ ਹੈl ਉਸ ਦੇ ਆਉਣ ਦਾ ਮਕਸਦ ਇਹ ਸੀ “ਜੋ ਕੱਝ ਗੁਆਚ ਚੁੱਕਾ ਹੈ ਉਸ ਨੂੰ ਦੁਬਾਰਾ ਪਾ ਲਿਆ ਜਾਵੇ” (ਲੂਕਾ ੧੯:੧੦) ਇਸ ਲਈ, ਉਹ ਕੋਣ ਸੀ ?
ਵਾਇਦਾ ਕੀਤਾ ਗਿਆ ਮੁਕਤੀਦਾਤਾ ਪਰਮੇਸ਼ਰ ਸੀ l ਲਗਭਗ ੨੦੦੦ ਸਾਲ ਪਹਿਲਾਂ ਹੀ ਪਰਮੇਸ਼ਰ ਮਨੁੱਖ ਰੂਪ ਵਿੱਚ ਯਿਸੂ ਮਸੀਹ ਬਣ ਗਿਆ, ਤਾਂ ਕੀ ਪੁਰਾਣੇ ਨੇਮ ਵਿੱਚ ਕੀਤੀਆਂ ਗਈਆਂ ਭਵਿੱਖਵਾਣੀਆਂ ਪੁਰੀਆਂ ਜੋ ਸਕਣ l ਯਿਸੂ ਦਾ ਜਨਮ ਅਨੋਖਾ ਸੀ ਕਿਉਂ ਜੋ ਉਸ ਦੀ ਮਾਂ ਕੁੰਵਾਰੀ ਸੀ l ਉਸ ਦਾ ਜੀਵਨ ਅਨੋਖਾ ਸੀ : ਉਸ ਨੇ ਪਾਪ ਰਹਿਤ ਜੀਵਨ ਬਿਤਾਇਆ ਅਤੇ ਪਰਮੇਸ਼ਰ ਦੀ ਆਗਿੱਆ ਵਿੱਚ ਰਹਿਆ l ਉਸ ਨੇ ਪਰਮੇਸ਼ਰ ਦੀ ਯੋਜਨਾਂ ਅਨੁਸਾਰ ਮਨੁੱਖ ਜਾਤੀ ਦੇ ਪਾਪਾਂ ਲਈ ਸਲੀਬ ਉਤੇ ਦੁਖਮਈ ਮੋਤ ਨੂੰ ਸਵੀਕਾਰ ਕਰ ਲਿਆ l ਉਸ ਦੇ ਏਨੇਂ ਵੱਡੇ ਅਨੁਗ੍ਰਹਿ ਅਤੇ ਦਇਆ ਦੇ ਬਾਰੇ ਜਗਤ ਅਜੇ ਅਣਜਾਣ ਹੈ, ਯਿਸੂ ਦਾ ਜੀਵਨ ਅਤੇ ਮੋਤ ਉਨ੍ਹਾਂ ਲਈ ਵਿਕਲਪ ਹੈ ਜੋ ਉਸ ਉੱਤੇ ਵਿਸ਼ਵਾਸ ਕਰਣਗੇ ਪੂਰੀ ਤਰ੍ਹਾਂ lਨਿਰਦੋਸ਼ ਮੋਤ ਆਸ਼ਾ ਰਹਿਤ ਦੋਸ਼ੀ ਲੋਕਾਂ ਲਈ ਵਿਕਲਪ ਬਣ ਗਈ ਜੋ ਪਾਪ ਅਤੇ ਸ਼ੈਤਾਨ ਦੇ ਵੱਸ ਵਿੱਚ ਸਨ l
ਪਰ ਕਬਰ ਯਿਸੂ ਨੂੰ ਆਪਣੇ ਕਬਜੇ ਵਿੱਚ ਨਾਂ ਰੱਖ ਸਕੀ l ਤਿੰਨ ਦਿਨ ਬਾਅਦ ਯਿਸੂ ਕਰਬ ਵਿਚੋਂ ਬਾਹਰ ਆ ਗਿਆ, ਉਸ ਨੇ ਧਰਤੀ ਉਤੇ ਆਉਣ ਦੇ ਮਕਸਦ ਨੂੰ ਪੂਰਾ ਕਰ ਦਿੱਤਾ, ਪਾਪ ਨੂੰ ਹਰਾ ਦਿੱਤਾ, ਸਲੀਬ ਉਤੇ ਆਪਣੀ ਮੋਤ ਦੇ ਦੁਆਰਾ ਪਰਮੇਸ਼ਰ ਦਾ ਕੀਤਾ ਹੋਈਆ ਵਾਇਦਾ ਪੂਰਾ ਕੀਤਾ l ੪੦ ਦਿਨ ਬਾਅਦ ਉਹ ਫੇਰ ਸਵਰਗ ਵਿੱਚ ਚਲਾ ਗਿਆ ਜਿਸ ਦੇ ਰਾਜ ਦਾ ਉਹ ਅਸਲੀ ਅਧਿਕਾਰੀ ਸੀ l
ਪਰ ਕਹਾਣੀ ਦਾ ਅੰਤ ਇਥੇ ਹੀ ਨਹੀਂ ਹੁੰਦਾ...
ਉਹਨਾਂ ਸੱਭਨਾਂ ਲਈ ਜੋ ਸਿਰਫ ਯਿੱਸੂ ਤੇਂ ਵਿਸ਼ਵਾਸ ਕਰਦੇ ਹਨ, ਪਰਮੇਸ਼ਰ ਨੇ ਵਾਇਦਾ ਕੀਤਾ ਹੈ ਕੀ ਉਹ ਉਨਾਂ ਲਈ ਵੀ ਸੱਭ ਕੱਝ ਨਵਾਂ ਕਰ ਦੇਵੇਗਾ l ਨਵੀਂ ਧਰਤੀ, ਨਵਾਂ ਆਕਾਸ਼ ਹੋਵੇਗਾ ਜਿਸ ਵਿੱਚ ਪਾਪ ਅਤੇ ਸੁਆਰਥਪਨ ਦਾ ਕੋਈ ਥਾਂ ਨਾ ਹੋਵੇਗੀ ---- ਪਰਮੇਸ਼ਰ ਨਾਲ ਦੋਸਤੀ ਦਾ ਸਿੱਧ ਅਸਥਾਨ, ਸਾਰੀ ਨਵੀਂ ਰਚਨਾਂ ਹੋਵੇਗੀ l ਕੋਈ ਤਬਾਹ ਕਰਨ ਵਾਲੀ ਭੂਚਾਲ, ਬਰਬਾਦ ਕਰਨ ਵਾਲੀ ਸੁਨਾਮੀ ਜਾਂ ਹਿੰਸਕ ਤੂਫ਼ਾਨ ਧਰਤੀ ਉੱਤੇ ਮਹਾਮਾਰੀ ਲਵੇਗੀ| ਕੋਈ ਦੁੱਖ, ਤਕਲੀਫ਼, ਬਿਮਾਰੀ, ਜਾਂ ਮੋਤ ਸਾਨੂੰ ਪਰੇਸ਼ਾਨ ਨਾ ਕਰੇਗੀ l
ਹਰੇਕ ਚੀਜ਼ ਉਸ ਤਰ੍ਹਾਂ ਹੀ ਹੋਵੇਗੀ ਜਿਸ ਤਰ੍ਹਾਂ ਉਸ ਦੀ ਰਚਨਾਂ ਕੀਤੀ ਗਈ ਸੀ l ਨਵੀਂ ਧਰਤੀ ਫੇਰ ਇਕ ਵਾਰ ਸਿੱਧ ਪਰਮੇਸ਼ਰ ਦਾ ਘਰ ਹੋਵੇਗੀ ਜਿਸ ਲਈ ਉਸ ਦੀ ਰਚਨਾ ਕੀਤੀ ਗਈ ਸੀ l ਪਰਮੇਸ਼ਰ ਦਾ ਮੂਲ ਮਕਸਦ ਪੂਰਾ ਹੋਵੇਗਾ ਜੋ ਉਸ ਦੇ ਛੁਟਕਾਰੇ ਦੇਣ ਉੱਤੇ ਵਿਸ਼ਵਾਸ ਕਰਣਗੇ ਅਰ ਉਸ ਦੀ ਆਰਾਧਨਾ ਕਰਣ ਲਈ ਉਸ ਨੂੰ ਪ੍ਰੇਮ ਕਰਣਗੇ ਅਤੇ ਸੇਵਾ ਕਰਣ ਦੇ ਮਕਸਦ ਨੂੰ ਪੂਰਾ ਕਰਣਗੇ, ਅਤੇ ਹਮੇਸ਼ਾ ਲਈ ਉਸ ਨਾਲ ਸਬੰਧ ਬਨਾਉਣ ਵਿੱਚ ਅਨੰਦ ਮਣਾਉਣਗੇ l
ਇਸ ਨਵੇਂ ਜਗਤ ਦੀ ਸੱਭ ਤੋਂ ਖੂਬਸੂਰਤ ਗੱਲ ਇਹ ਹੈ ਕੀ ਅਸੀਂ ਹਮੇਸ਼ਾ ਵਾਸਤੇ ਪਰਮੇਸ਼ਰ ਨਾਲ ਹੋਵਾਂਗੇ ਅਤੇ ਪੂਰਾ ਅਨੰਦ ਦਾ ਅਹਿਸਾਸ ਕਰਾਂਗੇ lਉਸ ਇਕ ਨਾਲ ਸਾਡਾ ਰਿਸ਼ਤਾ ਬਹਾਲ ਹੋ ਜਾਵੇਗਾ ਜਿਸ ਨੇ ਰਚਨਾ ਕੀਤੀ ਸੀ, ਅਰ ਸਾਨੂੰ ਪਿਆਰ ਕੀਤਾ, ਅਰ ਸਾਡੇ ਲਈ ਮਰ ਗਿਆ l ਸੀ.ਐਮ. ਲੇਵੀਸ, ਜੋ ਇੱਕ ਮਹਾਨ ਵਿਦਵਾਨ ਅਰ ਲੇਖਕ ਸੀ, ਨੇ ਨਵੇਂ ਜਗਤ ਵਿੱਚ ਇਸ ਨੂੰ ਪਹਿਲਾਂ ਕਦਮ ਕਹਿ ਕੇ ਤੁਲਣਾ ਕੀਤੀ ਅਤੇ "ਇਸ ਨੂੰ ਇਸ ਮਹਾਨ ਕਹਾਣੀ ਦਾ ਪਹਿਲਾਂ ਅਧਿਆਏ ਆਖਿਆ ਜਿਸ ਬਾਰੇ ਇਸ ਧਰਤੀ ਉਤੇ ਕਿਸੇ ਨੇ ਵੀ ਇਸ ਤਰ੍ਹਾਂ ਨਹੀ ਪੜਿਆਂ : ਜੋ ਸਦਾ ਲਈ ਹੋਵੇਗਾ : ਜਿਸ ਵਿੱਚ ਹਰੇਕ ਅਧਿਆਏ ਆਪਣੇ ਪਹਿਲੇ ਅਧਿਆਏ ਤੋਂ ਚੰਗਾ ਹੈ l"
ਪਰਮੇਸ਼ਰ, ਰਚਨਾ ਤੋਂ ਛੁਟਕਾਰਾ ਦੇਣ ਦੇ ਬਾਰੇ ਇੱਕ ਹੈਰਾਨ ਕਰਨ ਵਾਲੀ ਕਹਾਣੀ ਲਿਖ ਰਿਹਾ ਹੈ l ਉਸ ਨੇ ਤੁਹਾਡੀ ਰਚਨਾਂ ਇਸ ਕਹਾਣੀ ਵਿੱਚ ਇਸ ਅੋਦੇ ਲਈ ਕੀਤੀ ਕੀ ਤੁਸੀਂ ਉਸ ਦੀ ਅਰਾਧਨਾ ਕਰੋ ਅਤੇ ਸੇਵਾ ਕਰਦੇ ਹੋਏ ਉਸ ਨਾਲ ਆਪਣੇ ਰਿਸ਼ਤੇ ਵਿੱਚ ਆਨੰਦ ਮਨਾਉ l ਉਸ ਦੀ ਕਹਾਣੀ ਨਾਲ ਜੁੜ ਕੇ ਮਾਫ਼ੀ ਪ੍ਰਾਪਤ ਕਰੋਗੇ ਅਰ ਜੀਵਨ ਦੇ ਲੇਖਕ ਨੂੰ ਜਾਣ ਕੇ ਆਨੰਦ ਪ੍ਰਾਪਤ ਕਰਕੇ ਉਸ ਦੇ ਮਕਸਦ ਨੂੰ ਪੂਰਾ ਕਰ ਸਕੋਗਾ l
ਸਿਰਫ ਸਧਾਰਨ ਭਰੋਸਾ ਹੀ ਯਿਸੂ ਮਸੀਹ ਉਤੇ ਵਿਸ਼ਵਾਸ ਕਰਣਾ ਛੁਟਕਾਰਾ ਪਾ ਲੈਣਾ ਹੈ l ਇਸ ਦਾ ਅਰਥ ਹੈ ਵਿਸ਼ਵਾਸ ਕਰਨ ਦੇ ਬਦਲੇ ਤੁਸੀਂ ਆਪ ਪਾਪ ਦੇ ਭਰਭਾਉ ਤੋਂ ਛੁਟਕਾਰਾ ਪਾ ਸਕਦੇ ਹੋ, ਜੇ ਤੁਸੀਂ ਆਪਣਾ ਵਿਸ਼ਵਾਸ ਛੁਟਕਾਰਾ ਵੱਲ ਲੈ ਜਾਉ ਕਿਉਂ ਜੋ ਉਸ ਨੇ ਆਪਣੀ ਮੋਤ ਦੇ ਦੁਆਰਾ ਤੁਹਾਨੂੰ ਖਰੀਦ ਲਿਆ ਹੈl ਹੁਣ ਤੁਸੀਂ ਯਿਸੂ ਦੇ ਹੋ ਚੁਕੇ ਹੋ ਜੋ ਰਾਜਾ ਹੈ l ਜੋ ਲੋਕ ਯਿਸੂ ਦੇ ਅਲਾਵਾ ਕਿਸੇ ਹੋਰ ਤੇ ਵਿਸ਼ਵਾਸ਼ ਕਰਦੇ ਹਨ, ਉਹ ਆਪਣੇ ਆਪ ਨੂੰ ਪ੍ਰੇਮੀ ਪਰਮੇਸ਼ਰ ਤੋਂ ਅੱਡ ਕਰ ਲੈਂਦੇ ਹਨ ਜਿਸ ਨੇ ਆਪਣਾ ਇਕ ਅਤੇ ਇਕਲੋਤਾ ਪੁਤਰ ਦੇ ਦਿੱਤਾ ਤਾਂ ਜੋ ਅਸੀਂ ਪਾਪ ਦੇ ਬੰਧਣ ਤੋ ਅਜਾਦ ਜੋ ਜਾਈਏl ਇਸ ਦੁੱਖ ਭਰੇ ਅਲਗਾਹ ਨੂੰ ਹੀ ਨਰਕ ਆਖਿਆ ਜਾਂਦਾ ਹੈ l
ਪਰਮੇਸ਼ਰ ਤੁਹਾਨੂੰ ਬੁਲਾ ਰਿਹਾ ਹੈ ਕੀ ਤੁਸੀਂ ਇਸ ਕਹਾਣੀ ਦਾ ਹਿੱਸਾ ਬਣ ਜਾਉ, ਉਹ ਸਦੀਆਂ ਆਉਣ ਲਈ ਲਿਖ ਰਿਹਾ ਹੈ l ਅੱਜ ਉਹ ਤੁਹਾਨੂੰ ਉਧਰ ਦੇਣਾ ਚਾਹੰਦਾ ਹੈ, ਇਹ ਉਸ ਦਾ ਛੁਟਕਾਰੇ ਲਈ ਬੁਲਾਵਾ ਹੈ l ਤੁਸੀਂ ਪਰਮੇਸ਼ਰ ਦੇ ਛੁਟਕਾਰੇ ਨੂੰ ਕੁੱਝ ਸਧਾਰਣ ਗੱਲਾਂ ਕਹਿ ਕੀ ਪ੍ਰਾਪਤ ਕਰ ਸਕਦੇ ਹੋ :
ਜਿਸ ਵੇਲੇ ਤੁਸੀਂ ਯਿਸੂ ਮਸੀਹ ਉਤੇ ਵਿਸ਼ਵਾਸ ਕਰਦੇ ਹੋ, ਤੁਸੀਂ ਵੀ ਪਰਮੇਸ਼ਰ ਦੀ ਸਂਤਾਨ ਬਣ ਜਾਂਦੇ ਹੋ ਅਤੇ ਉਸ ਦਾ ਆਤਮਾ ਤੁਹਾਡੇ ਅੰਦਰ ਵਾਸ ਕਰਨ ਲੱਗ ਪੈਂਦਾ ਹੈ l ਤੁਸੀਂ ਉਸ ਦੀ ਕਹਾਣੀ ਦਾ ਹਿੱਸਾ ਬਣ ਗਏ ਹੋ| ਜਿਨ੍ਹਾਂ ਜਿਆਦਾ ਸਬੰਦ ਤੁਸੀਂ ਆਪਣੇ ਪਰਮੇਸ਼ਰ ਨਾਲ ਬਣਾਉਗੇ, ਤੁਸੀਂ ਆਪਣੇ ਜੀਵਨ ਵਿੱਚ ਬਹੁਤ ਕੁਝ ਸਮਝ ਜਾਉਗੇ| ਤੁਹਾਡੇ ਸਾਰੇ ਪਾਪ ਜੋ ਪਿੱਛੇਲੇ ਹਨ ਜਾਂ ਜੋ ਅੱਗੇ ਹੋਣਗੇ ਮਾਫ਼ ਕਰ ਦਿੱਤੇ ਹਨ lਪਰਮੇਸ਼ਰ ਨੇ ਤੁਹਾਨੂੰ ਸਵੀਕਾਰ ਕਰ ਲਿਆ ਹੈ lਜਦ ਤੁਹਾਡਾ ਉਸ ਦੇ ਨਾਲ ਸਬੰਦ ਬਣ ਗਿਆ ਹੈ ਤਾਂ ਯਿਸੂ ਵਾਇਦਾ ਕਰਦਾ ਹੈ ਕੀ ਉਹ ਤੁਹਾਡੇ ਹਰੇਕ ਦੁੱਖ ਸੁੱਖ ਵਿੱਚ ਉਤਾਰ ਚੜਾਉ ਵਿੱਚ ਤੁਹਾਡੇ ਨਾਲ ਰਹਾਗੇ|ਉਹ ਤੁਹਾਨੂੰ ਅੰਤ ਤੱਕ ਪਿਆਰ ਕਰਦੇ ਹੈ ਉਸ ਦਾ ਪਿਆਰ ਕਦੇ ਨਹੀ ਬਦਲਦਾ l ਉਸ ਨੇ ਨਾ ਤੁਹਾਨੂੰ ਸਿਰਫ ਆਤਮਿਕ ਜੀਵਨ ਦਿੱਤਾ ਹੈ ਪਰ ਉਹ ਚਾਹੁੰਦਾ ਹੈ ਕੀ ਤੁਸੀਂ ਆਪਣੇ ਜੀਵਨ ਵਿੱਚ ਅਨੰਦ ਦਾ ਅਹਿਸਾਸ ਕਰੋ l